ਕੀ
ਸਿੱਖ ਧਰਮ
ਵਿੱਚ ਮਾਸ ਖਾਣ
ਦੀ ਮਨਾਹੀ ਹੈ?
-ਹਰਚਰਨ
ਸਿੰਘ (ਐਡੀਟਰ-ਸਿੱਖ
ਵਿਰਸਾ)
ਸਿੱਖਾਂ
ਵਿੱਚ ਇਹ ਵਾਦ-ਵਿਵਾਦ
ਆਮ ਚਲਦਾ
ਰਹਿੰਦਾ ਹੈ ਕਿ
ਸਿੱਖ ਮਾਸ ਖਾ
ਸਕਦਾ ਹੈ ਜਾਂ
ਨਹੀਂ ਤੇ
ਖਾਸਕਰ ਕੀ
ਅੰਮ੍ਰਿਧਾਰੀ
ਸਿੱਖ ਮਾਸ ਖਾ
ਸਕਦਾ ਹੈ ਜਾਂ
ਨਹੀਂ? ਇਹ
ਵਿਵਾਦ ਪੰਜਾਬ
ਨਾਲੋਂ
ਵਿਦੇਸ਼ਾਂ
ਵਿੱਚ ਵੱਧ ਹੈ
ਕਿਉਂਕਿ ਜੂਨ 84
ਤੋਂ ਬਾਅਦ
ਵਿਦੇਸ਼ੀ
ਗੁਰਦੁਆਰਿਆਂ
ਦਾ ਕੰਟਰੋਲ
ਸਿੱਧੇ ਅਸਿੱਧੇ
ਢੰਗ ਨਾਲ
ਖਾਲਿਸਾਤਾਨੀ
ਸੋਚ ਵਾਲੇ
ਲੋਕਾਂ ਕੋਲ
ਰਿਹਾ ਹੈ,
ਜਿਨ੍ਹਾਂ ਤੇ
ਪੰਥ ਦੀ
ਮਰਿਯਾਦਾ ਜਾਂ
ਗੁਰੂ ਗ੍ਰੰਥ
ਸਾਹਿਬ ਦੀ
ਵਿਚਾਰਧਾਰਾ
ਨਾਲੋਂ ਵੱਧ
ਪ੍ਰਭਾਵ ਦਮਦਮੀ
ਟਕਸਾਲ, ਅਖੰਡ
ਕੀਰਤਨੀ ਜਥੇ
ਜਾਂ ਕਈ ਹੋਰ
ਡੇਰਿਆਂ ਦੀ
ਸਿੱਖਿਆ ਦਾ
ਹੈ। ਇਹ ਸਾਰੇ
ਡੇਰੇ 'ਮਾਸ ਖਾਣ'
ਨੂੰ ਸਿੱਖਾਂ
ਦੀ ਰੂਹਾਨੀ
ਚੜ੍ਹਤ ਵਿੱਚ
ਰੁਕਾਵਟ ਸਮਝਦੇ
ਹਨ ਤੇ
ਸ਼ਾਕਾਹਾਰੀ
ਭੋਜਨ ਖਾਣ ਦਾ
ਪ੍ਰਚਾਰ ਕਰਦੇ
ਹਨ ਕਿਉਂਕਿ
ਇਨ੍ਹਾਂ ਸਾਰੇ
ਡੇਰਿਆਂ ਦਾ
ਪਿਛੋਕੜ ਬਨਾਰਸ
ਜਾਂ ਹਰਿਦੁਆਰ
ਨਾਲ ਜਾ ਜੁੜਦਾ
ਹੈ। ਜੇ ਕਿਸੇ
ਨੂੰ ਸ਼ੱਕ
ਹੋਵੇ, ਉਹ
ਇਨ੍ਹਾਂ
ਡੇਰਿਆਂ ਦੇ
ਇਤਿਹਾਸ ਨੂੰ
ਪੜ੍ਹ ਸਕਦਾ ਹੈ?
ਅਸਲ
ਵਿੱਚ ਸਿੱਖਾਂ
ਵਿੱਚ
ਸ਼ਾਕਾਹਾਰੀ
ਵਰਤਾਰਾ ਬਨਾਰਸ
ਦੇ ਪੜ੍ਹੇ ਹੋਏ
ਹਿੰਦੂ
ਵਿਦਵਾਨਾਂ (ਜਿਨ੍ਹਾਂ
ਨੂੰ ਲੋਕ
ਨਿਰਮਲੇ ਸੰਤ
ਵੀ ਕਹਿੰਦੇ ਹਨ)
ਅਤੇ ਹਰਿਦੁਆਰ
ਦੇ ਹਿੰਦੂ
ਪੁਜਾਰੀਆਂ (ਜਿਨ੍ਹਾਂ
ਨੂੰ ਲੋਕ
ਉਦਾਸੀ ਮਹੰਤ
ਵੀ ਕਹਿੰਦੇ ਹਨ)
ਦੇ
ਅਹਿੰਸਾਵਾਦੀ
ਪ੍ਰਚਾਰ ਸਦਕਾ
ਸ਼ੁਰੂ ਹੋਇਆ
ਹੈ। ਇਹ ਉਹ ਲੋਕ
ਸਨ, ਜੋ ਇੱਕ
ਪਾਸੇ ਸਿੱਖਾਂ
ਦੇ ਹਿਤੈਸ਼ੀ
ਬਣ ਕੇ ਸਿੱਖਾਂ
ਦੇ ਧਾਰਮਿਕ
ਅਸਥਾਨਾਂ ਦਾ
ਕੰਟਰੋਲ ਕਰੀ
ਬੈਠੇ ਸਨ ਤੇ
ਦੂਜੇ ਪਾਸੇ
ਸਰਕਾਰ ਨਾਲ
ਮਿਲੀ ਭੁਗਤ
ਕਰਕੇ ਆਮ
ਸਿੱਖਾਂ ਨੂੰ
ਜੰਗਜੂ ਸੁਭਾਅ
ਤੋਂ ਵੱਖ ਕਰਨਾ
ਲੋਚਦੇ ਸਨ
ਕਿਉਂਕਿ ਕੋਈ
ਵੀ ਸਰਕਾਰ ਕਦੇ
ਵੀ ਇਹ ਨਹੀਂ
ਚਾਹੁੰਦੀ ਕਿ
ਉਸਦੀ ਹਕੂਮਤ
ਖਿਲਾਫ ਕੋਈ
ਬਗਾਵਤ ਹੋਵੇ,
ਇਸ ਲਈ
ਸਰਕਾਰਾਂ
ਹਮੇਸ਼ਾਂ ਹੀ
ਬਾਗੀਆਂ ਨੂੰ
ਸਰਕਾਰੀ ਤਾਕਤ
ਨਾਲ ਦਬਾਉਣ ਦੇ
ਨਾਲ-ਨਾਲ ਕਈ
ਤਰ੍ਹਾਂ ਦੇ
ਹੱਥ ਕੰਡੇ
ਵਰਤਦੀਆਂ ਹਨ।
ਇਹ ਸਰਕਾਰਾਂ
ਵਲੋਂ ਮਿਲੀ
ਤਾਕਤ ਹੀ ਸੀ ਕਿ
ਸਿੱਖਾਂ ਦੇ
ਗੁਰਧਾਮਾਂ ਤੇ
ਕਾਬਜ ਇਸ
ਨਿਰਮਲਾ-ਉਦਾਸੀ
ਗੱਠਜੋੜ ਨੂੰ
ਲਾਂਭੇ ਕਰਨ ਲਈ
ਸਿੱਖ ਪੰਥ ਨੂੰ
ਲਹੂ ਡੋਲਵਾਂ
ਸੰਘਰਸ਼ ਕਰਨਾ
ਪਿਆ ਸੀ ਤੇ 20ਵੀਂ
ਸਦੀ ਵਿੱਚ
ਗੁਰਦੁਆਰੇ
ਅਜ਼ਾਦ ਕਰਾਏ
ਗਏ ਸਨ ਭਾਵੇਂ
ਕਿ ਉਦਾਸੀ
ਮਹੰਤਾਂ ਤੋਂ
ਗੁਰਦੁਆਰੇ
ਅਜ਼ਾਦ ਕਰਾਕੇ
ਸਿੱਖਾਂ ਨੇ
ਗੁਰਦੁਆਰੇ
ਸਿਆਸੀ ਮਹੰਤਾਂ
ਦੇ ਹਵਾਲੇ ਕਰ
ਦਿੱਤੇ ਸਨ।
ਜੇ
ਇਤਿਹਾਸਕ ਪੱਖ
ਤੋਂ ਦੇਖੀਏ
ਤਾਂ ਇਸ ਗੱਲ ਦੀ
ਥਾਂ ਥਾਂ
ਗਵਾਹੀ ਮਿਲਦੀ
ਹੈ ਕਿ ਗੁਰੂ
ਸਾਹਿਬਾਨ ਸਮੇਤ
ਸਿੱਖ ਅਕਸਰ
ਸਿ਼ਕਾਰ ਕਰਦੇ
ਸਨ ਤੇ ਮਾਸ
ਖਾਂਦੇ ਸਨ।
ਗੁਰਦੁਆਰਿਆਂ
ਵਿੱਚ ਸ੍ਰੀ
ਗੁਰੂ ਗ੍ਰੰਥ
ਸਾਹਿਬ ਦੀ ਕਥਾ
ਦੀ ਥਾਂ ਜਿਸ
ਕਵੀ ਭਾਈ
ਸੰਤੋਖ ਸਿੰਘ
ਦੇ ਗ੍ਰੰਥ 'ਸੂਰਜ
ਪ੍ਰਕਾਸ਼' ਦੀ
ਕਥਾ ਇਹ
ਡੇਰਿਆਂ ਵਾਲੇ
ਰੋਜ਼ਾਨਾ ਕਰਦੇ,
ਕਰਾਉਂਦੇ ਹਨ,
ਉਸ ਗ੍ਰੰਥ
ਵਿੱਚ ਸਪੱਸ਼ਟ
ਲਿਖਿਆ ਹੈ ਕਿ
ਗੁਰੂ ਕੇ ਲੰਗਰ
ਵਿੱਚ ਮਾਸ
ਬਣਿਆ ਕਰਦਾ
ਸੀ। ਉਸ ਵਿੱਚ
ਇਥੋਂ ਤੱਕ ਦਰਜ
ਹੈ ਕਿ ਜਦੋਂ (ਗੁਰੂ)
ਅਮਰਦਾਸ ਜੀ
ਪਹਿਲੀ ਵਾਰ
ਖਡੂਰ ਸਾਹਿਬ
ਗੁਰੂ ਅੰਗਦ
ਦੇਵ ਜੀ ਨੂੰ
ਮਿਲਣ ਆਏ ਤਾਂ
ਲੰਗਰ ਵਿੱਚ
ਮਾਸ ਬਣਿਆ ਦੇਖ
ਕੇ ਉਹ ਲੰਗਰ
ਖਾਣ ਤੋਂ ਝਿਜਕ
ਗਏ ਸਨ ਕਿਉਂਕਿ (ਗੁਰੂ)
ਅਮਰਦਾਸ ਜੀ
ਸ਼ਾਕਾਹਾਰੀ
ਸਨ। ਨਿਰਮਲੇ
ਤੇ ਉਦਾਸੀ,
ਹਿੰਦੂ ਮਤ ਦੇ
ਕਿਸੇ ਖਾਸ
ਪ੍ਰਭਾਵ ਅਧੀਨ
ਕਿਉਂਕਿ ਆਪ
ਮਾਸ ਨਹੀਂ
ਖਾਂਦੇ ਸਨ, ਇਸ
ਲਈ ਇਨ੍ਹਾਂ ਨੇ
ਸਿੱਖਾਂ ਵਿੱਚ
ਵੀ 200 ਸਾਲ ਅਜਿਹਾ
ਪ੍ਰਚਾਰ ਕੀਤਾ,
ਜਿਸਦਾ ਨਤੀਜਾ
ਇਹ ਹੈ ਕਿ ਅੱਜ
ਮਾਸ ਖਾਣ ਜਾਂ
ਨਾ ਖਾਣ ਦਾ
ਮਸਲਾ ਸਿੱਖਾਂ
ਦਾ ਇੱਕ ਵੱਡਾ
ਮਸਲਾ ਬਣ
ਚੁੱਕਾ ਹੈ।
ਹੁਣ ਬਹੁਤ
ਸਾਰੇ
ਪ੍ਰਚਾਰਕਾਂ
ਨੂੰ ਜਦੋਂ ਕੋਈ
ਸਵਾਲ ਕਰਦਾ ਹੈ
ਕਿ ਜੇ ਸਿੱਖਾਂ
ਵਿੱਚ ਮਾਸ ਖਾਣ
ਦੀ ਮਨਾਹੀ ਹੈ
ਤਾਂ ਗੁਰੂ
ਸਾਹਿਬ ਸਿ਼ਕਾਰ
ਕਿਉਂ ਕਰਦੇ ਸਨ
ਤਾਂ ਉਨ੍ਹਾਂ
ਦਾ ਹਾਸੋਹੀਣਾ
ਜਵਾਬ ਹੁੰਦਾ
ਹੈ ਕਿ ਉਹ ਮਾਸ
ਖਾਣ ਲਈ
ਸਿ਼ਕਾਰ ਨਹੀਂ
ਕਰਦੇ ਸਨ, ਸਗੋਂ
ਉਨ੍ਹਾਂ
ਜਾਨਵਰਾਂ ਦਾ
ਉਦਾਰ ਕਰਨ (ਭਾਵ
ਮੁਕਤੀ ਦੇਣ) ਲਈ
ਸਿ਼ਕਾਰ ਕਰਦੇ
ਸਨ ਤੇ ਜੇ ਕੋਈ
ਪੁਛ ਲਵੇ ਕਿ
ਫਿਰ ਮਾਰ ਕੇ ਉਸ
ਜੀਵ ਦਾ ਕੀ
ਕਰਦੇ ਸਨ ਤਾਂ
ਕੋਈ ਜਵਾਬ
ਨਹੀਂ ਹੁੰਦਾ।
ਇੱਕ ਪਾਸੇ
ਅਜਿਹੇ
ਪ੍ਰਚਾਰਕ ਇਹ
ਵੀ ਪ੍ਰਚਾਰ
ਕਰਦੇ ਹੁੰਦੇ
ਹਨ ਕਿ 84 ਲੱਖ
ਜੂਨਾਂ ਵਿਚੋਂ
ਜੀਵ ਆਤਮਾ ਦਾ
ਉਦਾਰ ਸਿਰਫ
ਮਨੁੱਖਾ ਜਨਮ
ਵਿੱਚ ਹੀ ਹੋ
ਸਕਦਾ ਹੈ
ਕਿਉਂਕਿ ਇਸ
ਜਨਮ ਵਿੱਚ ਨਾਮ
ਜਪ ਕੇ ਮਨੁੱਖ
ਆਵਗਵਨ ਤੋਂ
ਮੁਕਤ ਹੋ ਸਕਦਾ
ਹੈ, ਫਿਰ ਜੇ
ਮਨੁੱਖ ਦਾ ਹੀ
ਉਦਾਰ ਹੋ ਸਕਦਾ
ਹੈ ਤਾਂ ਗੁਰੂ
ਸਾਹਿਬ ਇਸ
ਅਸੂਲ ਦੀ
ਉਲੰਘਣਾ ਕਰਕੇ
ਜਾਨਵਰਾਂ ਦਾ
ਉਦਾਰ ਕਿਵੇਂ
ਕਰਦੇ ਸਨ? ਇੱਕ
ਸਵਾਲ ਇਹ ਵੀ
ਉਤਪੰਨ ਹੁੰਦਾ
ਹੈ ਕਿ ਗੁਰੂ
ਸਾਹਿਬ ਕੋਲ
ਆਪਣੇ ਘੋੜੇ ਸਨ,
ਜਿਹੜੇ ਉਨ੍ਹਾਂ
ਦੀ ਸਾਰੀ ਉਮਰ
ਸਵਾਰੀ ਲਈ
ਮੱਦਦ ਕਰਦੇ ਸਨ
ਤੇ ਜੰਗ ਵਿੱਚ
ਉਨ੍ਹਾਂ ਦੇ
ਸਹਾਈ ਹੁੰਦੇ
ਸਨ। ਸਿੱਖਾਂ
ਜਾਂ ਗੁਰੂ
ਸਾਹਿਬਾਨ ਕੋਲ
ਦੁੱਧ ਪੀਣ ਲਈ
ਗਾਵਾਂ-ਮੱਝਾਂ
ਹੋਣਗੀਆਂ,
ਖੇਤੀ ਕਰਨ ਲਈ
ਬਲਦ, ਝੋਟੇ,
ਘੋੜੇ ਆਦਿ
ਹੋਣਗੇ, ਜਿਹੜੇ
ਸਿੱਖਾਂ ਦੇ
ਮੱਦਦਗਾਰ ਸਨ।
ਫਿਰ ਉਨ੍ਹਾਂ
ਕਿਸੇ ਗਾਂ, ਮੱਝ,
ਘੋੜੇ, ਬਲਦ ਆਦਿ
ਦਾ ਉਦਾਰ ਕਿਉਂ
ਨਹੀਂ ਕੀਤਾ,
ਜੰਗਲਾਂ ਵਿੱਚ
ਸ਼ੇਰਾਂ,
ਰਿੱਛਾਂ,
ਹਿਰਨਾਂ ਦਾ ਹੀ
ਉਦਾਰ ਕਿਉਂ
ਕੀਤਾ? ਜਦ ਕਿ
ਉਨ੍ਹਾਂ ਤੋਂ
ਗੁਰੂ ਸਾਹਿਬ
ਜਾਂ ਸਿੱਖਾਂ
ਨੂੰ ਨਾ ਕੋਈ
ਲਾਭ ਸੀ ਤੇ ਨਾ
ਹੀ ਖਤਰਾ? ਇਸ
ਤਰ੍ਹਾਂ ਇਹ
ਲੋਕ ਮਨਘੜਤ
ਸਾਖੀਆਂ ਰਾਹੀਂ
ਸੰਗਤ ਨੂੰ
ਹਮੇਸ਼ਾਂ
ਗੁੰਮਰਾਹ ਕਰਦੇ
ਹਨ ਤੇ ਅਸੀਂ
ਸ਼ਰਧਾ ਵਸ
ਇਨ੍ਹਾਂ ਦੇ
ਗਪੌੜਾਂ ਨੂੰ
ਅੱਖਾਂ ਮੀਟੀ
ਨਾ ਸਿਰਫ
ਸੁਣਦੇ ਹੀ ਹਾਂ,
ਸਗੋਂ ਨੋਟਾਂ
ਦੇ ਮੀਂਹ ਵੀ
ਵਰ੍ਹਾਉਂਦੇ
ਹਾਂ।
ਇਨ੍ਹਾਂ
ਉਦਾਸੀ ਮਹੰਤਾਂ
(ਹਰਿਦੁਆਰ ਦੇ
ਹਿੰਦੂ
ਪੁਜਾਰੀਆਂ) ਤੇ
ਨਿਰਮਲੇ ਸਾਧਾਂ
(ਬਨਾਰਸ ਦੇ
ਹਿੰਦੂ
ਵਿਦਵਾਨਾਂ)
ਵਲੋਂ ਚਲਾਈ
ਰੀਤ ਵਿਚੋਂ ਹੀ
ਅੱਜ ਦੇ ਸਾਰੇ
ਡੇਰੇ ਨਿਕਲੇ
ਹਨ। ਕਿਸੇ ਵੀ
ਡੇਰੇ ਦਾ
ਪਿਛੋਕੜ ਲੱਭ
ਲਉ, ਇਨ੍ਹਾਂ ਦਾ
ਪਹਿਲਾ
ਗੱਦੀਦਾਰ,
ਬਨਾਰਸ ਜਾਂ
ਹਰਿਦੁਆਰ ਤੋਂ
ਪੜ੍ਹਿਆ
ਹੋਵੇਗਾ ਜਾਂ
ਫਿਰ ਕਿਸੇ
ਬਨਾਰਸ ਜਾਂ
ਹਰਿਦੁਆਰ ਤੋਂ
ਪੜ੍ਹੇ ਹੋਏ
ਵਿਦਵਾਨ ਜਾਂ
ਸੰਤ ਕੋਲੋਂ
ਪੜ੍ਹਿਆ
ਹੋਵੇਗਾ। ਇਸੇ
ਰੀਤ ਨੇ ਵਿਹਲੜ
ਬਾਬਿਆਂ/ਸਾਧਾਂ
ਦੀ ਲੰਮੀ ਚੌੜੀ
ਫ਼ੌਜ ਸਿੱਖ
ਪੰਥ ਵਿੱਚ
ਤਿਆਰ ਕਰ
ਦਿੱਤੀ ਹੈ ਜੋ
ਭੋਲੇ-ਭਾਲੇ ਪਰ
ਅੰਧ
ਵਿਸ਼ਵਾਸ਼ੀ
ਸਿੱਖਾਂ ਨੂੰ
ਆਪਣੇ ਜਾਲ
ਵਿੱਚ ਫਸਾ
ਲੈਂਦੇ ਹਨ।
ਗੁਰਮਤਿ ਗਿਆਨ
ਤੋਂ ਸੱਖਣੇ
ਅੰਧ
ਵਿਸ਼ਵਾਸ਼ੀ
ਸਿੱਖਾਂ ਦੇ
ਸਿਰ ਤੇ ਹੀ ਇਹ
ਸਭ ਡੇਰੇ ਚੱਲ
ਰਹੇ ਹਨ।
ਬੇਸ਼ਕ
ਪੰਥ ਵਲੋਂ
ਪ੍ਰਵਾਨਤ ਸਿੱਖ
ਰਹਿਤ ਮਰਿਯਾਦਾ
ਵਿੱਚ ਲਿਖਿਆ
ਹੋਇਆ ਹੈ ਕਿ
ਸਿੱਖ ਨੇ ਸਿਰਫ
ਹਲਾਲ ਮਾਸ
ਨਹੀਂ ਖਾਣਾ ਤੇ
ਗੁਰੂ ਸਾਹਿਬ
ਨੇ ਵੀ ਬਾਣੀ
ਵਿੱਚ ਦੱਸਿਆ
ਹੈ ਕਿ ਮਾਸ
ਖਾਣਾ ਸ਼ੁਰੂ
ਤੋਂ ਹੀ
ਪ੍ਰਾਣੀਆਂ ਦੇ
ਕੁਦਰਤੀ ਸੁਭਾਅ
ਦਾ ਅਨਿਖੜਵਾਂ
ਅੰਗ ਰਿਹਾ ਹੈ।
ਪਰ ਫਿਰ ਵੀ ਪਤਾ
ਨਹੀਂ ਅਸੀਂ
ਇਸਨੂੰ ਬਹੁਤ
ਵੱਡਾ ਮਸਲਾ
ਕਿਉਂ ਬਣਾਉਂਦੇ
ਹਾਂ। ਉੱਤਰੀ
ਅਤੇ ਦੱਖਣੀ
ਧਰੁਵ ਵਾਲੇ
ਪਾਸੇ ਰਹਿਣ
ਵਾਲੇ ਲੋਕਾਂ
ਲਈ 'ਮਾਸ' ਖਾਣ
ਬਗੈਰ ਜੀਣਾ ਹੀ
ਨਾ-ਮੁਮਕਿਨ
ਹੈ। ਮਨੁੱਖ
ਜ਼ਮਾਨੇ-ਕਦੀਮ
ਤੋਂ ਹੀ ਮਾਸ
ਖਾਂਦਾ ਆ ਰਿਹਾ
ਹੈ। ਪਹਿਲਾਂ
ਕੱਚਾ ਮਾਸ
ਖਾਂਦਾ ਸੀ, ਫਿਰ
ਜਿਵੇਂ ਜਿਵੇਂ
ਮਨੁੱਖੀ ਵਿਕਾਸ
ਹੋਇਆ, ਉਸਨੇ
ਮਾਸ ਭੁੰਨ ਕੇ
ਖਾਣਾ ਸ਼ੁਰੂ
ਕਰ ਦਿੱਤਾ।
ਅਕਾਲ ਪੁਰਖ ਨੇ
ਵੱਖ-ਵੱਖ
ਖਾਣੀਆਂ (ਜਿਵੇਂ
ਅੰਡਜ, ਜੇਰਜ,
ਸੇਤਜ, ਉਤਭੁਜ
ਆਦਿ) ਬਣਾਈਆਂ
ਹਨ, ਪਰ ਮਨੁੱਖ
ਨੂੰ ਸਰਦਾਰੀ
ਬਖ਼ਸ਼ ਕੇ
ਨਿਹਾਲ ਕੀਤਾ
ਹੈ। ਕੁਦਰਤ ਨੇ
ਹਰ ਜੀਵ ਜੰਤੂ
ਲਈ ਆਪਣੀ
ਵਿਸ਼ੇਸ਼
ਰਿਜ਼ਕ (ਖ਼ੁਰਾਕ)
ਮੁਕਰਰ ਕੀਤੀ
ਹੈ ਤੇ ਉੁਹ
ਬਾਕੀ ਦੀ
ਖ਼ੁਰਾਕ ਨਹੀਂ
ਖਾ ਸਕਦਾ। ਗਾਂ,
ਮੱਝ ਆਦਿ
ਜਾਨਵਰ ਘਾਹ,
ਪੱਤੇ, ਵੰਡ-ਵੰਡੇਵਾਂ
ਅਤੇ ਚਾਰਾ
ਖਾਂਦੇ ਹਨ, ਪਰ
ਇਨ੍ਹਾਂ ਦਾ
ਦੁੱਧ ਪੀਣ
ਵਾਲਾ ਮਨੁੱਖ
ਇਹ 'ਸ਼ਾਕਾਹਾਰੀ'
ਵਸਤਾਂ ਵੀ
ਨਹੀਂ ਖਾ ਜਾਂ
ਹਜ਼ਮ ਕਰ
ਸਕਦਾ। ਸ਼ੇਰ
ਜਾਂ ਕਈ ਹੋਰ
ਜਾਨਵਰ ਅਜਿਹੇ
ਹਨ, ਜੋ ਘਾਹ ਫੂਸ
ਨਹੀਂ ਖਾ ਸਕਦੇ,
ਉਹ ਸਿਰਫ ਮਾਸ
ਹੀ ਖਾਂਦੇ ਹਨ।
ਕੁਝ ਜਾਨਵਰ
ਅਜਿਹੇ ਵੀ ਹਨ,
ਜਿਨ੍ਹਾਂ ਨੂੰ
ਕੁਦਰਤ ਨੇ
ਵੈਜੀਟੇਸ਼ਨ ਤੇ
ਮਾਸ ਖਾਣ ਦਾ
ਬੱਲ ਬਖਸਿ਼ਆ
ਹੋਇਆ ਹੈ।
ਮਨੁੱਖ ਵੀ
ਅਜਿਹੀ
ਸ਼੍ਰੇਣੀ ਵਿੱਚ
ਹੀ ਆਉਂਦਾ ਹੈ।
ਸਰਵਰ
ਅੰਦਰਿ ਹੀਰਾ
ਮੋਤੀ ਜੇ ਹੋਵੈ
ਸੋ ਹੰਸਾ ਕਾ
ਖਾਣਾ॥ਬਗੁਲਾ
ਕਾਗੁ ਨ ਰਹੀ
ਸਰਵਰ ਜੇ ਹੋਵੈ
ਅਤਿ
ਸਿਆਣਾ॥ਓਨਾ
ਰਿਜ਼ਕੁ ਨ ਪਇਓ
ਓਥੇ ਓਨਾਂ
ਹੋਰੇ ਖਾਣਾ॥(ਪੰਨਾ:
956)
ਮਾਸ
ਹੈ ਕੀ?
ਪੁਰਾਣੇ
ਸਮੇਂ ਮਾਸ
ਬਿਨਾਂ ਸੰਕੋਚ
ਖਾਧਾ ਜਾਂਦਾ
ਸੀ ਅਤੇ
ਵਰਤੀਂਦਾ ਸੀ।
ਹਿੰਦੂ ਧਰਮ ਦੇ
ਗ੍ਰੰਥਾਂ
ਅਨੁਸਾਰ,
ਵਿਸ਼ਨੂੰ
ਪੁਰਾਣ ਅੰਸ 3, ਅ: 16
ਵਮਿਸ਼ਨ
ਮਿਮ੍ਰਿਤੀ ਅ:4,
ਮਨੂ ਸਿਮ੍ਰਿਤੀ
ਅ:3, ਸਲੋਕ 268 ਤੋਂ 271।
ਯਜੁਰਵੇਦ
ਦੀ
ਬ੍ਰਿਹਦਾਰਵਯਕ
ਉਪਨਿਸ਼ਦ ਵਿੱਚ
ਪੁੱਤਰ ਦੇ
ਇੱਛਾਵਾਨ
ਇਸਤਰੀ ਪੁਰਖ
ਨੂੰ ਮਾਸ ਤੇ
ਚਾਵਲ ਪਕਾ ਕੇ
ਖਾਣੇ ਦੱਸੇ
ਹਨ। ਜੈਮਿਨੀ
ਅਸ਼ਵਮੇਧ ਵਿੱਚ
ਅਨੇਕ ਪ੍ਰਕਾਰ
ਦੇ ਮਾਸ, ਜੋ
ਕ੍ਰਿਸ਼ਨ ਜੀ
ਨੇ ਖਾਧੇ ਸਨ,
ਉਨ੍ਹਾਂ ਦਾ
ਵਿਸਥਾਰ ਨਾਲ
ਜਿ਼ਕਰ ਕੀਤਾ
ਗਿਆ ਹੈ। ਮਨੂ
ਨੇ ਸ਼ਰਾਧ ਯੱਗ
ਆਦਿ ਵਿੱਚ
ਤਿਆਰ ਕੀਤੇ
ਮਾਸ ਨੂੰ ਨਾ
ਖਾਣ ਵਾਲੇ ਲਈ 21
ਜਨਮ ਪਸ਼ੂ ਦੇ
ਪ੍ਰਾਪਤ ਹੋਣੇ
ਦੱਸੇ ਹਨ।
ਭਾਰਤ
ਵਿੱਚ ਮਾਸ ਦਾ
ਤਿਆਗ ਬੁੱਧ
ਧਰਮ ਦੇ
ਪ੍ਰਚਾਰ ਤੋਂ
ਹੋਇਆ ਹੈ। ਇਸ
ਤੋਂ ਪਹਿਲਾਂ
ਹਰੇਕ ਮੱਤ ਦੇ
ਲੋਕ ਮਾਸਾਹਾਰੀ
ਸਨ। ਸਿੱਖ ਧਰਮ
ਵਿੱਚ ਮਾਸ ਦਾ
ਖਾਣਾ ਹਿੰਦੂ
ਧਰਮ ਸ਼ਾਸਤਰਾਂ
ਵਾਂਗ ਵਿਧਾਨ
ਨਹੀਂ ਔਰ ਨਾ ਹੀ
ਬੋਧੀਆਂ,
ਜੈਨੀਆਂ ਵਾਂਗ
ਇਸਦਾ ਤਿਆਗ
ਹੈ।
(ਗੁਰਮਤਿ
ਮਾਰਤੰਡ, ਭਾਈ
ਕਾਨ੍ਹ ਸਿੰਘ
ਨਾਭਾ)
'ਗੁਰੂ
ਗ੍ਰੰਥ ਸਾਹਿਬ'
ਵਿੱਚ
'ਗੁਰੂ
ਗ੍ਰੰਥ ਸਾਹਿਬ'
ਵਿੱਚ 'ਮਾਸ ਖਾਣ'
ਬਾਰੇ ਕੋਈ 'ਹਾਂ'
ਜਾਂ 'ਨਾਂਹ' ਦੇ
ਰੂਪ ਵਿੱਚ
ਉੱਤਰ ਨਹੀਂ
ਮਿਲਦਾ। ਅਸਲ
ਵਿੱਚ ਬਾਣੀ
ਵਿੱਚ ਖਾਣ ਪੀਣ
ਬਾਰੇ ਸੁਤੰਤਰ
ਵਿਧਾਨ ਪੇਸ਼
ਕੀਤਾ ਗਿਆ ਹੈ।
ਭੋਜਨ ਕੇਵਲ
ਸਰੀਰ ਦੀ
ਸੁਰੱਖਿਆ (ਜਿੰਦਾ
ਰਹਿਣ) ਲਈ
ਜ਼ਰੂਰੀ ਹੈ, ਇਸ
ਲਈ ਕੀ ਖਾਣਾ ਹੈ
ਤੇ ਕੀ ਨਹੀਂ
ਖਾਣਾ, ਇਸ
ਪ੍ਰਸ਼ਨ ਦਾ
ਉੱਤਰ 'ਇਹ ਨਹੀਂ
ਖਾਣਾ' ਤੇ 'ਔਹ
ਜ਼ਰੂਰ ਖਾਣਾ
ਹੈ' ਦੇ ਰੂਪ
ਵਿੱਚ ਨਹੀਂ
ਦਿੱਤਾ ਗਿਆ
ਸਗੋਂ
ਵਿਗਿਆਨਿਕ ਢੰਗ
ਨਾਲ ਨਸੀਹਤ
ਕੀਤੀ ਗਈ ਹੈ ਕਿ
ਅਜਿਹੀ ਕੋਈ ਵੀ
ਵਸਤੂ, ਜਿਸਨੂੰ
ਖਾਣ ਨਾਲ ਸਰੀਰ
ਰੋਗੀ ਹੋਵੇ ਤੇ
ਬੁੱਧੀ ਵਿਕਾਰ-ਗ੍ਰਸਤ
ਹੋਵੇ, ਤਿਆਗਣ-ਯੋਗ
ਸਮਝੀ ਜਾਣੀ
ਚਾਹੀਦੀ ਹੈ।
ਬਾਬਾ
ਹੋਰੁ ਖਾਣਾ
ਖੁਸੀ
ਖੁਆਰ॥ਜਿਤੁ
ਖਾਧੈ ਤਨ
ਪੀੜੀਐ ਮਨ ਮਹਿ
ਚਲਹਿ ਵਿਕਾਰ॥(ਪੰਨਾ:
16)
ਹੁਣ
ਜੇ ਤਾਂ ਕਿਸੇ
ਦੇ ਸਰੀਰ ਨੂੰ
ਮੈਡੀਕਲ ਤੌਰ
ਤੇ ਮਾਸ ਖਾਣ
ਨਾਲ ਕੋਈ ਰੋਗ
ਲੱਗ ਗਿਆ ਹੋਵੇ
ਜਾਂ ਰੋਗ ਲੱਗਣ
ਦਾ ਖਤਰਾ ਹੋਵੇ (ਜਿਸ
ਤਰ੍ਹਾਂ ਅਜਕਲ
ਕਈ ਦੇਸ਼ਾਂ
ਵਿੱਚ ਵਰਡ ਫਲੂ
ਦਾ ਖਤਰਾ ਬਣਿਆ
ਹੋਇਆ ਹੈ), ਉਹ
ਮਾਸ ਦਾ ਤਿਆਗੀ
ਹੋ ਜਾਵੇ ਜਾਂ
ਵੈਸੇ ਹੀ ਕਿਸੇ
ਨੂੰ ਮਾਸ ਖਾਣਾ
ਚੰਗਾ ਨਾ ਲਗਦਾ
ਹੋਵੇ, ਉਹ
ਵੱਖਰੀ ਗੱਲ
ਹੈ। ਅਜਿਹੇ
ਵਿਅਕਤੀ ਮੀਟ
ਨਾ ਖਾਣ, ਕਿਸੇ
ਨੂੰ ਕੋਈ
ਇਤਰਾਜ਼ ਨਹੀਂ
ਹੋ ਸਕਦਾ, ਪਰ
ਕਿਸੇ ਭਰਮ
ਅਧੀਨ ਇਹ
ਸਮਝਣਾ ਕਿ ਮੀਟ
ਖਾਣਾ ਸਿੱਖ
ਧਰਮ ਵਿਰੋਧੀ
ਕਰਮ ਹੈ ਤੇ ਮੀਟ
ਨਾ ਖਾ ਕੇ
ਮਨੁੱਖ ਜਿ਼ਆਦਾ
ਧਰਮੀ ਜਾਂ
ਵਧੀਆ ਸਿੱਖ ਬਣ
ਜਾਂਦਾ ਹੈ,
ਸਿੱਖੀ ਪ੍ਰਤੀ
ਅਗਿਆਨਤਾ ਹੀ
ਕਹੀ ਜਾ ਸਕਦੀ
ਹੈ। ਅਸਲ ਵਿੱਚ
ਮੀਟ ਖਾਣ ਜਾਂ
ਨਾ ਖਾਣ ਦਾ ਉਸੇ
ਤਰ੍ਹਾਂ ਸਿੱਖੀ
ਨਾਲ ਕੋਈ ਸਬੰਧ
ਨਹੀਂ, ਜਿਸ
ਤਰ੍ਹਾਂ ਕਿਹਾ
ਜਾਂਦਾ ਹੈ ਕਿ
ਕਿਸੇ ਨੂੰ
ਮਾਂਹ ਵਾਦੀ ਤੇ
ਕਿਸੇ ਨੂੰ
ਸਵਾਦੀ।
ਅਕਾਲ
ਪੁਰਖ ਦੀ
ਪ੍ਰਾਪਤੀ ਦੇ
ਮਾਰਗ ਵਿੱਚ
ਅਸਲ ਵਿਘਨਕਾਰੀ
ਚੀਜ਼ ਮਾਸ
ਨਹੀਂ, ਸਗੋਂ ਮਨ
ਦੀਆਂ ਬੁਰੀਆਂ
ਬਿਰਤੀਆਂ ਹਨ,
ਜਿਨ੍ਹਾਂ ਤੋਂ
ਸੁਰੱਖਿਅਤ
ਰਹਿਣ ਲਈ 'ਅਕਾਲ
ਪੁਰਖ' ਦੇ ਨਾਮ
ਅਤੇ ਹੁਕਮ ਦੀ
ਪਛਾਣ ਕਰਨੀ
ਉਚਿਤ ਹੋ
ਜਾਂਦੀ ਹੈ।
ਗੁਰੂ ਨਾਨਕ
ਸਾਹਿਬ ਬਾਣੀ
ਵਿੱਚ ਸਪੱਸ਼ਟ
ਸਮਝਾਉਂਦੇ ਹਨ
ਕਿ ਸਮਾਜਿਕ
ਵਿਅਕਤੀਆਂ ਦੀ
ਉਤਪਤੀ, ਵਿਕਾਸ,
ਪੋਸ਼ਣ ਅਤੇ
ਸੰਭਾਲ ਮਾਸ
ਨਾਲ ਹੀ ਸੰਭਵ
ਹਨ:
ਮਾਸਹੁ
ਨਿੰਮੇ ਮਾਸਹੁ
ਜੰਮੇ ਹਮ ਮਾਸੈ
ਕੇ ਭਾਂਡੇ॥
ਗਿਆਨੁ ਧਿਆਨੁ
ਕਿਛੁ ਸੂਝੇ
ਨਾਹੀ ਚਤੁਰੁ
ਕਹਾਵੈ
ਪਾਂਡੇ॥ਬਾਹਰ
ਕਾ ਮਾਸੁ ਮੰਦਾ
ਸੁਆਮੀ ਘਰ ਕਾ
ਮਾਸੁ
ਚੰਗੇਰਾ॥ਜੀਆ
ਜੰਤ ਸਭਿ
ਮਾਸਹੁ ਹੋਏ
ਜੀਇ ਲਇਆ
ਵਾਸੇਰਾ॥ਅਭਖੁ
ਭਖਹਿ ਭਖੁ ਤਿਜ
ਛੋਡਹਿ ਅੰਧੁ
ਗੁਰੂ ਜਿਨ
ਕੇਰਾ॥ਮਾਸਹੁ
ਨਿੰਮੇ ਮਾਸਹੁ
ਜੰਮੇ ਹਮ ਮਾਸੈ
ਕੇ ਭਾਂਡੇ॥(ਪੰਨਾ:
1290)
ਇਸ
ਸ਼ਬਦ ਵਿੱਚ
ਗੁਰੂ ਸਾਹਿਬ
ਸਮਝਾਉਂਦੇ ਹਨ
ਕਿ ਅਸੀਂ ਮਾਸ
ਤੋਂ, ਮਾਸ
ਰਾਹੀਂ, ਮਾਸ ਦੇ
ਬਣੇ ਹੋਏ ਹਾਂ,
ਫਿਰ ਮਾਸ ਦੇ
ਤਿਆਗੀ ਬਣ ਕੇ
ਕਿਉਂ ਚਤਰ
ਬਣਦੇ ਫਿਰਦੇ
ਹਾਂ? ਸਾਰੇ ਜੀਵ
ਜੰਤੂ ਵੀ ਮਾਸ
ਤੋਂ ਹੀ ਬਣੇ
ਹੋਏ ਹਨ। ਜੋ
ਅਸੀਂ ਛੱਡਣਾ
ਸੀ (ਭਾਵ ਵਿਸ਼ੇ,
ਵਿਕਾਰ, ਬੁਰੇ
ਕੰਮ, ਈਰਖਾ,
ਦਵੈਸ਼, ਨਫਰਤ,
ਦੂਜੇ ਨੂੰ
ਨੁਕਸਾਨ
ਪਹੁੰਚਾਣ ਦੀ
ਬਿਰਤੀ)
ਉਨ੍ਹਾਂ ਨਾਲ
ਭਰੇ ਪਏ ਹਾਂ, ਪਰ
ਮਾਸ ਦੇ ਤਿਆਗੀ
ਬਣ ਕੇ ਧਰਮੀ
ਕਹਾਉਂਦੇ ਹਾਂ।
ਗੁਰੂ
ਸਾਹਿਬ
ਫੁਰਮਾਉਂਦੇ ਹਨ
ਕਿ ਪੁਰਾਣਾਂ (ਹਿੰਦੂ
ਧਾਰਮਿਕ
ਪੁਸਤਕਾਂ),
ਮੁਸਲਮਾਨੀ
ਮਜ਼ਹਬੀ
ਕਿਤਾਬਾਂ ਵਿੱਚ
ਮਾਸ ਖਾਣ ਦੀ
ਆਗਿਆ ਹੈ ਅਤੇ
ਚਾਰਾਂ ਹੀ
ਯੁਗਾਂ ਅੰਦਰ
ਮਾਸ ਵਰਤਿਆ
ਜਾਂਦਾ ਰਿਹਾ
ਹੈ। ਨਾਰੀ, ਨਰ,
ਰਾਜੇ ਤੇ
ਮਹਾਰਾਜੇ ਸਾਰੇ
ਮਾਸ ਤੋਂ ਹੀ
ਉਤਪੰਨ ਹੁੰਦੇ
ਹਨ:
ਮਾਸੁ
ਪੁਰਾਣੀਂ ਮਾਸੁ
ਕਤੇਬੀਂ ਚਹੁ
ਜੁਗ ਮਾਸੁ
ਕਮਾਣਾ॥ਜਜਿ
ਕਾਜਿ ਵੀਆਹਿ
ਸੁਹਾਵੈ ਉਥੈ
ਮਾਸੁ ਸਮਾਣਾ॥(ਪੰਨਾ:
1290)
'ਮਾਸ-ਆਹਾਰ'
ਦਾ ਵਿਰੋਧ ਕਰਨ
ਵਾਲੇ ਪੰਡਤਾਂ (ਅੱਜਕਲ
ਦੇ ਡੇਰੇਦਾਰਾਂ)
ਨੂੰ, ਉਸਦੀ
ਖ਼ੁਦਗ਼ਰਜ਼ੀ
ਅਤੇ ਅਧਾਰਹੀਣ
ਪ੍ਰਚਾਰ ਲਈ,
ਗੁਰੂ ਸਾਹਿਬ
ਉਸਨੂੰ ਝਾੜ
ਪਾਉਂਦੇ ਹੋਏ
ਆਖਦੇ ਹਨ:
ਮਾਸੁ
ਮਾਸੁ ਕਰਿ
ਮੂਰਖੁ ਝਗੜੇ
ਗਿਆਨ ਧਿਆਨੁ
ਨਹੀਂ
ਜਾਣੇ॥ਕਉਣੁ
ਮਾਸੁ ਕਉਣੁ
ਸਾਗੁ ਕਹਾਵੈ
ਕਿਸੁ ਮਹਿ ਪਾਪ
ਸਮਾਣੇ॥ਗੈਂਡਾ
ਮਾਰਿ ਹੋਮ ਜਗ
ਕੀਏ ਦੇਵਤਿਆ
ਕੀ ਬਾਣੇ॥ਮਾਸੁ
ਛੋਡਿ ਬੈਸਿ
ਨਕੁ ਪਕੜਹਿ
ਰਾਤੀ ਮਾਣਸ
ਖਾਣੇ॥(ਪੰਨਾ: 1290)
ਗੁਰੂ
ਸਾਹਿਬ ਕਹਿੰਦੇ
ਹਨ ਕਿ ਮਾਸ ਤੇ
ਸਾਗ (ਵੈਜੀਟੇਸ਼ਨ)
ਦਾ ਝਗੜਾ
ਮੂਰਖਾਂ ਦਾ
ਝਗੜਾ ਹੈ
ਕਿਉਂਕਿ
ਅਗਿਆਨੀ ਪੁਰਸ਼
ਇਹ ਨਹੀਂ
ਜਾਣਦੇ ਕਿ
ਕਿਹੜੀ ਚੀਜ਼
ਮਾਸ ਹੈ ਤੇ
ਕਿਹੜੀ
ਵੈਜੀਟੇਸ਼ਨ ਹੈ
ਜਾਂ ਕਿਸ ਦੇ
ਖਾਣ ਵਿੱਚ
ਪੁੰਨ ਹੈ ਤੇ
ਕਿਸ ਦੇ ਖਾਣ
ਵਿੱਚ ਪਾਪ ਹੈ।
ਅਸਲ ਵਿੱਚ ਜਿਸ
ਧਰਤੀ ਤੋਂ
ਪਾਣੀ, ਹਵਾ ਤੇ
ਹੋਰ ਲੀੜੀਂਦੀ
ਖੁਰਾਕ ਲੈ ਕੇ
ਵੈਜੀਟੇਸ਼ਨ
ਪੈਦਾ ਹੁੰਦੀ
ਹੈ, ਉਸੇ
ਵੈਜੀਟੇਸ਼ਨ
ਨੂੰ ਖਾ ਕੇ ਮਾਸ,
ਖੂਨ ਤੇ ਦੁੱਧ
ਬਣਦਾ ਹੈ, ਫਿਰ
ਇਹ ਫਰਕ ਕਿਵੇਂ
ਕੀਤਾ ਜਾਵੇ ਕਿ
ਕਿਹੜੀ ਚੀਜ਼
ਮਾਸ ਹੈ ਤੇ
ਕਿਹੜੀ
ਵੈਜੀਟੇਸ਼ਨ
ਹੈ। ਜਿਹੜੇ
ਲੋਕ ਹੋਰ ਬੁਰੇ
ਕਰਮ ਕਰਨ ਤੋਂ
ਤਾਂ ਝਿਜਕਦੇ
ਨਹੀਂ, ਪਰ ਮਾਸ
ਖਾਣ ਦੇ ਤਿਆਗੀ
ਬਣ ਕੇ
ਦੂਸਰਿਆਂ (ਮਾਸ)
ਖਾਣ ਵਾਲਿਆਂ
ਨੂੰ ਨਫਰਤ ਦੀ
ਨਿਗ੍ਹਾ ਨਾਲ
ਦੇਖਦੇ ਹਨ,
ਉਨ੍ਹਾਂ ਨੂੰ
ਝਾੜ ਪਾਉਂਦੇ
ਹੋਏ ਗੁਰੂ
ਸਾਹਿਬ ਕਹਿੰਦੇ
ਕਿ ਮਾਸ ਦੇ
ਤਿਆਗੀ ਬਣ ਕੇ
ਤੁਸੀਂ ਨੱਕ
ਪਕੜਦੇ ਹੋ ਕੇ
ਤੁਹਾਨੂੰ ਮਾਸ
ਤੋਂ ਬੂ ਆਉਂਦੀ
ਹੈ ਤੇ ਪਰ ਚੋਰੀ
ਛਿਪੇ ਲੋਕਾਂ
ਦੇ ਹੱਕ ਮਾਰ ਕੇ
ਮਾਣਸ ਖਾਣ
ਵਿੱਚ ਤੁਹਾਨੂੰ
ਕੋਈ ਲੱਜਾ
ਨਹੀਂ (ਕਿਉਂਕਿ
ਗੁਰੂ ਸਾਹਿਬ
ਦੀਆਂ ਨਜ਼ਰਾਂ
ਵਿੱਚ ਦੂਜੇ ਦਾ
ਹੱਕ ਮਾਰ ਖਾਣਾ
ਮੁਰਦਾਰ ਖਾਣਾ
ਹੈ)।
ਭਾਈ
ਗੁਰਦਾਸ ਜੀ ਵੀ
ਆਪਣੀਆਂ ਵਾਰਾਂ
ਵਿੱਚ ਸਪੱਸ਼ਟ
ਕਰਦੇ ਹਨ:
ਮਰਣੇ
ਪਰਣੇ ਮੰਨੀਐ,
ਜਗਿ ਪਰਵਾਣ
ਕਰਾਈ ਮਾਸ
ਪਵਿੱਤਰ
ਗ੍ਰਿਹਸਤ ਨੋ॥
(13-23, ਵਾਰ)
ਜਨਮ
ਸਾਖੀਆਂ ਤੇ
ਸੂਰਜ ਪ੍ਰਕਾਸ਼
ਦੀ ਇੱਕ ਸਾਖੀ
ਅਨੁਸਾਰ ਗੁਰੂ
ਨਾਨਕ ਸਾਹਿਬ
ਜਦੋਂ ਸੂਰਜ
ਗ੍ਰਹਿਣ ਸਮੇਂ
ਕੁਰੂਕਸ਼ੇਤਰ
ਗਏ ਤਾਂ
ਉਨ੍ਹਾਂ ਉਥੇ
ਇੱਕ ਵਿਅਕਤੀ
ਵਲੋਂ ਭੇਟਾ
ਕੀਤਾ ਹਿਰਨ ਦਾ
ਮਾਸ ਰਿੰਨ੍ਹਣਾ
ਸ਼ੁਰੂ ਕੀਤਾ।
ਲੋਕੀਂ ਇਕੱਠੇ
ਹੋ ਕੇ ਗੁਰੂ
ਸਾਹਿਬ ਨੂੰ
ਆਖਣ ਲੱਗੇ ਕਿ "ਮਾਸ
ਰਿਨ੍ਹ ਕੇ,
ਪਵਿੱਤਰ ਥਾਂ
ਤੇ ਆ ਕੇ ਤੁਸਾਂ
ਮਰਿਆਦਾ ਭੰਗ
ਕੀਤੀ ਹੈ" ਜਦੋਂ
ਕਿ ਸੂਰਜ
ਗ੍ਰਹਿਣ ਮੌਕੇ
ਤਾਂ ਅੱਗ
ਬਾਲਣਾ ਵੀ ਪਾਪ
ਹੈ ਤੇ ਤੁਸੀਂ
ਮਾਸ ਰਿੰਨ੍ਹ
ਕੇ ਵੱਡਾ ਅਨਰਥ
ਕੀਤਾ ਹੈ ਤਾਂ
ਗੁਰੂ ਸਾਹਿਬ
ਨੇ ਉਥੇ ਹੀ 'ਪਹਿਲਾਂ
ਮਾਸਹ ਨਿਮਿਆ
ਮਾਸੈ ਅੰਦਰਿ
ਵਾਸੁ' ਵਾਲਾ
ਸ਼ਬਦ ਉਚਾਰ ਕੇ
ਪਾਂਡਿਆਂ ਦੇ
ਕਪਾਟ ਖੋਲ੍ਹੇ
ਸਨ।
ਝਟਕਾ
ਕੀ ਹੈ?
ਆਮ
ਧਾਰਨਾ ਅਨੁਸਾਰ
'ਝਟਕਾ' ਤੋਂ ਅਰਥ
ਉਸ ਮਾਸ ਦਾ ਹੈ
ਜੋ ਤੁਰੰਤ ਜਾਂ
ਇਕਦਮ (ਬਿਨਾਂ
ਦੇਰੀ ਦੇ) ਮਾਰ
ਕੇ ਤਿਆਰ ਕੀਤਾ
ਹੋਵੇ। ਪਰ ਅਸਲ
ਵਿੱਚ
ਹਿੰਦੁਸਤਾਨ
ਵਿੱਚ ਇੱਕ
ਹਜ਼ਾਰ ਸਾਲ
ਤੋਂ ਵੱਧ ਸਮਾਂ
ਮੁਸਲਮਾਨ
ਹੁਕਮਰਾਨਾਂ ਦਾ
ਰਾਜ ਰਿਹਾ, ਜੋ
ਕਿ ਸਿਰਫ ਹਲਾਲ
ਮੀਟ ਜਾਂ ਕੁਠਾ
ਮੀਟ ਹੀ ਖਾਂਦੇ
ਸਨ। ਉਹ ਜਾਨਵਰ
ਨੂੰ ਮਾਰਨ
ਵੇਲੇ ਆਪਣੀਆਂ
ਧਾਰਮਿਕ ਕਲਮਾਂ
ਪੜ੍ਹ ਕੇ ਹੌਲੀ-ਹੌਲੀ
ਮਾਰਦੇ ਸਨ। ਪਰ
ਹਿੰਦੁਸਤਾਨੀ
ਲੋਕ ਸਿ਼ਕਾਰ
ਖੇਡ ਕੇ ਜਾਂ
ਵੈਸੇ ਹੀ ਇੱਕ
ਝਟਕੇ ਨਾਲ
ਜਾਨਵਰ ਨੂੰ
ਮਾਰ ਕੇ ਮਾਸ
ਤਿਆਰ ਕਰਦੇ ਸਨ,
ਇਸ ਤਰ੍ਹਾਂ
ਮੀਟ ਲਈ ਹਲਾਲ
ਤੇ ਝਟਕਾ ਦੋ
ਸ਼ਬਦ ਪ੍ਰਚਲਤ
ਹੋ ਗਏ। ਆਮ
ਸਿੱਖਾਂ ਵਿੱਚ
ਝਟਕਾ ਕਰਨ ਜਾਂ
ਝਟਕਾ ਖਾਣ ਦਾ
ਅਰਥ ਹੈ ਕਿਸੇ
ਵੀ ਹਥਿਆਰ ਨਾਲ
ਜਾਨਵਰ ਦਾ ਸਿਰ
ਵੱਢਣਾ ਜਾਂ
ਬੰਦੂਕ ਨਾਲ
ਮਾਰਨਾ। ਬੇਸ਼ਕ
ਅੱਜ ਦੇ ਤੇਜ
ਰਫਤਾਰ ਸਮੇਂ
ਵਿੱਚ ਕਿਸੇ
ਕੋਲ ਸਿ਼ਕਾਰ
ਕਰਕੇ ਲਿਆਉਣ
ਜਾਂ ਆਪ ਝਟਕਾ
ਕਰਨ ਦਾ ਸਮਾਂ
ਨਹੀਂ, ਇਸ ਲਈ
ਦੁਕਾਨਾਂ ਤੇ
ਮਿਲਦਾ ਮਾਸ
ਖਾਣ ਵਿੱਚ ਕੋਈ
ਹਰਜ ਨਹੀਂ।
ਬੇਸ਼ਕ ਪੁਰਾਤਨ
ਇਤਿਹਾਸਕ
ਲਿਖਤਾਂ
ਦੱਸਦੀਆਂ ਹਨ
ਕਿ ਗੁਰੂ ਨਾਨਕ
ਸਾਹਿਬ ਦੇ
ਸਮੇਂ ਤੋਂ ਹੀ
ਸਿੱਖਾਂ ਵਿੱਚ
ਮਾਸ ਖਾਣ ਦੀ
ਖੁੱਲ ਸੀ, ਪਰ
ਸਿੱਖ ਇਤਿਹਾਸ
ਵਿੱਚ ਝਟਕਾ
ਮਾਸ ਖਾਣ ਦੀ
ਸ਼ੁਰੂਆਤ ਗੁਰੂ
ਹਰਗੋਬਿੰਦ
ਸਾਹਿਬ ਦੇ
ਸਮੇਂ ਸ਼ੁਰੂ
ਹੋਈ ਮੰਨੀ
ਜਾਂਦੀ ਹੈ,
ਜਦੋਂ ਉਨ੍ਹਾਂ
ਨੇ ਬਕਾਇਦਾ
ਸਿੱਖਾਂ ਨੂੰ
ਨਾਲ ਲੈ ਕੇ
ਜੰਗਲੀ
ਜਾਨਵਰਾਂ ਦਾ
ਸਿ਼ਕਾਰ ਕਰਨਾ
ਸ਼ੁਰੂ ਕੀਤਾ
ਸੀ।
ਜਿਥੇ
ਮੁਸਲਮਾਨੀ
ਤਰੀਕੇ ਨਾਲ
ਪਸ਼ੂ ਜਾਂ
ਪੰਛੀ ਨੂੰ
ਮਾਰਨ ਲੱਗਿਆਂ 'ਕਲਮਾ'
ਪੜ੍ਹ ਕੇ
ਮਾਰਿਆ ਜਾਂਦਾ
ਹੈ, ਜਿਸਨੂੰ ਉਹ
ਹਲਾਲ ਮਾਸ
ਆਖਦੇ ਹਨ, ਉਥੇ
ਯਹੂਦੀ ਲੋਕ
ਕੁਝ ਇਸੇ
ਤਰ੍ਹਾਂ ਤਿਆਰ
ਕੀਤੇ ਮਾਸ ਨੂੰ 'ਕੋਸ਼ਰ'
ਕਹਿੰਦੇ ਹਨ। 'ਕੁੱਠਾ'
ਲਫ਼ਜ਼ ਕੋਹਣਾ
ਤੋਂ ਨਿਕਲਿਆ
ਹੈ, ਜਿਸਦਾ ਅਰਥ
ਜਿ਼ਬ੍ਹਾ ਕਰਨਾ
ਹੈ। ਜਿਥੇ ਉਹ
ਪਸ਼ੂ ਆਦਿ
ਮਾਰਦੇ ਹਨ,
ਉਸਨੂੰ
ਜਿ਼ਬ੍ਹਾਖ਼ਾਨਾ
ਵੀ ਆਖਦੇ ਹਨ।
ਗੁਰੂ ਸਾਹਿਬਾਨ
ਨੇ 'ਕੁੱਠਾ'
ਆਪਣੇ ਸਿੱਖਾਂ
ਲਈ ਕਿਉਂ
ਵਰਜਿਤ ਕੀਤਾ,
ਧਾਰਮਿਕ ਨੁਕਤਾ
ਨਿਗਾਹ ਤੋਂ
ਇਸਦੀ ਵਿਆਖਿਆ
ਨਹੀਂ ਕੀਤੀ ਜਾ
ਸਕਦੀ। ਸਮਾਜਿਕ
ਤੇ ਸਿਆਸੀ
ਨੁਕਤਾ ਨਿਗਾਹ
ਤੋਂ ਦੇਖਿਆ
ਜਾਵੇ ਤਾਂ
ਮੁਸਲਮਾਨ
ਹੁਕਮਰਾਨਾਂ
ਵਲੋਂ ਆਮ
ਹਿੰਦੁਸਤਾਨੀਆਂ
ਜਾਂ ਗੈਰ
ਮੁਸਲਮਾਨਾਂ ਦੇ
ਝਟਕਾ ਮਾਸ ਜਾਂ
ਸਿ਼ਕਾਰ ਕਰਨ
ਤੇ ਪਾਬੰਧੀ
ਲਗਾ ਦਿੱਤੀ ਸੀ
ਤੇ ਉਨ੍ਹਾਂ
ਨੂੰ ਹਲਾਲ ਮੀਟ
ਖਾਣ ਤੇ ਮਜਬੂਰ
ਕੀਤਾ ਜਾਂਦਾ
ਸੀ। ਜਦੋਂ
ਕਿਸੇ ਦਾ ਜਬਰੀ
ਧਰਮ ਬਦਲ ਕੇ
ਇਸਲਾਮ ਵਿੱਚ
ਲਿਆਂਦਾ ਜਾਂਦਾ
ਸੀ ਤਾਂ ਉਸਨੂੰ
ਸਭ ਤੋਂ
ਪਹਿਲਾਂ ਹਲਾਲ (ਕੁੱਠਾ)
ਮਾਸ ਖੁਆਇਆ
ਜਾਂਦਾ ਸੀ।
ਗੁਰੂ ਸਾਹਿਬ
ਨੇ ਇਸ ਵਰਤਾਰੇ
ਨੂੰ
ਹਿੰਦੁਸਤਾਨੀਆਂ
ਦੀ ਗੁਲਾਮੀ ਦੇ
ਚਿੰਨ੍ਹ ਵਜੋਂ
ਵੇਖਿਆ। ਇਸੇ
ਲਈ ਉਨ੍ਹਾਂ ਨੇ
ਸਭਿਆਚਾਰਕ ਅਤੇ
ਸਿਆਸੀ ਗੁਲਾਮੀ
ਦੇ ਪ੍ਰਤੀਕ
ਕੁੱਠਾ (ਹਲਾਲ)
ਮੀਟ ਖਾਣ ਵਾਲੇ
ਪੰਡਤ ਤੇ ਆਸਾ
ਕੀ ਵਾਰ ਵਿੱਚ
ਵਿਅੰਗ ਕੀਤਾ
ਹੈ ਕਿ ਪੰਡਤ
ਮੁਸਲਮਾਨ
ਹਾਕਮਾਂ (ਜਿਨ੍ਹਾਂ
ਨੂੰ ਉਹ ਮਲੇਸ਼
ਕਹਿੰਦਾ ਹੈ) ਦੀ
ਗੁਲਾਮੀ ਕਰਦਾ
ਹੋਇਆ, ਉਨ੍ਹਾਂ
ਨੂੰ ਖੁਸ਼ ਕਰਨ
ਲਈ ਅੰਦਰਖਾਤੇ
ਕੁੱਠਾ ਮੀਟ
ਖਾਂਦਾ ਹੈ ਤੇ
ਆਪਣੇ ਲੋਕਾਂ
ਨੂੰ ਸ਼ੂਦਰ
ਕਹਿ ਕਿ ਚੌਕੇ
ਨਹੀਂ ਚੜਨ
ਦਿੰਦਾ ਕਿ ਉਹ
ਭਿੱਟ ਹੋ
ਜਾਵੇਗਾ।
ਅਭਾਖਿਆ
ਕਾ ਕੁੱਠਾ
ਬੱਕਰਾ ਖਾਣਾ॥
ਚਉਕੇ ਉਪਰਿ
ਕਿਸੈ ਨਾ
ਜਾਣਾ॥ (ਆਸਾ ਕੀ
ਵਾਰ)
ਕੁਝ
ਸਿੱਖ 'ਝਟਕਾ'
ਕਰਨ ਸਮੇਂ 'ਸਤਿ
ਸ੍ਰੀ ਅਕਾਲ' ਦਾ
ਉਚਾਰਨ ਕਰਦੇ
ਹਨ। ਜੋ ਕਿ
ਬਿਲਕੁਲ ਗਲਤ
ਹੈ ਕਿਉਂਕਿ
ਜਿਥੇ ਸਿੱਖ
ਧਰਮ ਵਿੱਚ
ਬੋਧੀ ਜਾਂ
ਜੈਨੀ ਧਰਮਾਂ
ਵਾਂਗ ਮਾਸ ਦੀ
ਮਨਾਹੀ ਨਹੀਂ,
ਉਥੇ ਇਸਦੇ ਖਾਣ
ਦੀ ਧਾਰਮਿਕ
ਤੌਰ ਤੇ ਕੋਈ
ਮਰਿਯਾਦਾ ਵੀ
ਨਹੀਂ, ਜਿਵੇਂ
ਕਿ ਇਸਲਾਮ ਜਾਂ
ਹੋਰ ਧਰਮਾਂ
ਵਿੱਚ ਹੈ।
ਇਸਲਾਮ ਵਿੱਚ
ਬਹੁਤ ਸਾਰੇ
ਧਾਰਮਿਕ
ਤਿਉਹਾਰ ਮਾਸ
ਤੋਂ ਬਿਨਾਂ
ਅਧੂਰੇ ਕਹੇ ਜਾ
ਸਕਦੇ ਹਨ। ਪਰ
ਸਿੱਖ ਧਰਮ
ਵਿੱਚ ਅਜਿਹੀ
ਕੋਈ ਗੱਲ
ਨਹੀਂ। ਸਿੱਖ
ਨੇ ਮਾਸ ਨੂੰ
ਉਸੇ ਸਹਿਜ ਨਾਲ
ਵਰਤਣਾ ਹੈ
ਜਿਵੇਂ ਉਹ
ਆਪਣੀ ਰੋਜ਼ਾਨਾ
ਦੀ ਖੁਰਾਕ
ਵਿੱਚ ਹੋਰ
ਦਾਲਾਂ,
ਸਬਜੀਆਂ, ਫਲ
ਫਰੂਟ ਵਰਤਦਾ
ਹੈ। ਗੁਰੂ ਹਰਿ
ਗੋਬਿੰਦ ਸਾਹਿਬ
ਦੇ ਸਮੇਂ ਤੋਂ
ਹੀ ਸਿੱਖ
ਸ਼ਸਤਰਧਾਰੀ ਹੋ
ਕੇ ਸਿ਼ਕਾਰ
ਖੇਡਣ ਲੱਗ ਪਏ
ਸਨ। ਗੁਰੂ ਹਰਿ
ਰਾਇ ਸਾਹਿਬ ਦੇ
ਸਮੇਂ ਵੀ ਸਿੱਖ
ਸਿ਼ਕਾਰ ਖੇਡਦੇ
ਤੇ ਖਾਂਦੇ ਸਨ।
ਗੁਰੂ ਗੋਬਿੰਦ
ਸਿੰਘ ਜੀ ਤੇ
ਅਕਸਰ ਸਿ਼ਕਾਰ
ਤੇ ਜਾਂਦੇ ਸਨ।
ਫ਼ਾਰਸੀ ਦੀ
ਇੱਕ ਪੁਰਾਣੀ
ਪੁਸਤਕ 'ਦਬਿਸਤਾਨੇ-ਮੁਜ਼ਾਹਿਬ'
ਦਾ ਲੇਖਕ
ਜ਼ੁਲਫ਼ਕਾਰ
ਅਰਦਸਤਾਨੀ
ਲਿਖਦਾ ਹੈ, "......ਸਿੱਖਾਂ
ਵਿੱਚ ਹਿੰਦੂਆਂ
ਜੇਹਾ ਖਾਣ ਪੀਣ
ਦਾ ਬੰਧਨ ਨਹੀਂ......ਕੁਝ
ਚਿਰ ਪਿੱਛੋਂ
ਉਨ੍ਹਾਂ ਦੇ
ਸਿੱਖ ਮਾਸ ਖਾਣ
ਲੱਗ ਪਏ।.....ਪਿੱਛੋਂ
(ਗੁਰੂ) ਅਰਜਨ ਮਲ
ਦਾ ਪੁੱਤਰ
ਗੁਰੂ
ਹਰਿਗੋਬਿੰਦ (ਸਾਹਿਬ)
ਮਾਸ ਖਾਂਦਾ ਤੇ
ਸਿ਼ਕਾਰ ਕਰਦਾ
ਸੀ, ਜਿਸ ਕਰਕੇ
ਉਨ੍ਹਾਂ ਦੇ
ਬਹੁਤ ਸਾਰੇ
ਸਿੱਖਾਂ ਵਿੱਚ
ਇਹ ਰੀਤ ਪੈ ਗਈ।"
ਜ਼ੁਲਫ਼ਕਾਰ
ਆਪ ਲਿਖਦਾ ਹੈ
ਕਿ ਉਸਨੇ ਗੁਰੂ
ਹਰਿਗੋਬਿੰਦ
ਸਾਹਿਬ ਦੇ
ਦਰਸ਼ਨ ਹਿਜਰੀ
ਸੰਨ ਇੱਕ
ਹਜ਼ਾਰ ਪਚਵੰਜਾ
(1055) ਵਿੱਚ ਕੀਤੇ
ਅਤੇ ਗੁਰੂ
ਸਾਹਿਬ ਨਾਲ
ਉਸਦਾ ਖ਼ਤੋ-ਕਿਤਾਬਤ
ਵੀ ਰਿਹਾ।
ਭਾਈ
ਗੁਰਦਾਸ ਜੀ
ਆਪਣੀ ਇੱਕ ਵਾਰ
ਵਿੱਚ ਗੁਰੂ
ਹਰਿਗੋਬਿੰਦ
ਸਾਹਿਬ ਦਾ
ਜਿ਼ਕਰ ਕਰਦੇ
ਹੋਏ ਲਿਖਦੇ ਹਨ:
ਉਮਤਿ
ਮਹਲੁ ਨ ਪਾਵਦੀ
ਨਠਾ ਫਿਰੈ ਨ
ਡਰੈ ਡਰਾਇਆ।
ਮੰਜੀ ਬਹਿ
ਸੰਤੋਖਦਾ ਕੁਤੇ
ਰੱਖ ਸਿ਼ਕਾਰ
ਖਿਲਾਇਆ। (ਵਾਰ 26)
ਗੁਰੂ
ਗੋਬਿੰਦ ਸਿੰਘ
ਸਾਹਿਬ ਨੇ 1699 ਦੀ
ਵਿਸਾਖੀ ਸਮੇਂ 'ਖਾਲਸਾ
ਪੰਥ' ਪ੍ਰਗਟ
ਕਰਨ ਲੱਗਿਆਂ,
ਜਿਥੇ ਖਾਲਸਾ
ਫੌਜ ਦੇ
ਸਿਪਾਹੀਆਂ ਲਈ 'ਝਟਕਾ
ਮਾਸ' ਖਾਣ ਦੀ
ਖੁੱਲ ਦਿੱਤੀ,
ਉਥੇ ਸਿਆਸੀ
ਕਾਰਨਾਂ ਕਰਕੇ (ਉਸ
ਸਮੇਂ ਹਲਾਲ
ਮੀਟ ਖਾਣਾ ਗੈਰ
ਮੁਸਲਮਾਨਾਂ ਲਈ
ਗੁਲਾਮੀ ਦਾ
ਪ੍ਰਤੀਕ ਸੀ)
ਕੁਰਹਿਤਾਂ
ਵਿੱਚ 'ਕੁੱਠਾ
ਨਹੀਂ ਖਾਣਾ'
ਨੂੰ ਸ਼ਾਮਿਲ
ਕੀਤਾ ਗਿਆ।
ਭਾਵੇਂ ਉਸ
ਸਮੇਂ ਬਹੁਤੇ
ਸਿੱਖਾਂ ਦੀ
ਖ਼ੁਰਾਕ
ਮੈਦਾਨੀ ਇਲਾਕਾ
ਹੋਣ ਕਰਕੇ ਮਾਸ
ਨਹੀਂ ਸਗੋਂ
ਦਾਣੇ, ਦਾਲਾਂ,
ਸਬਜ਼ੀਆਂ,
ਦੁੱਧ, ਫਲ ਆਦਿ
ਹੀ ਸੀ ਤੇ ਹੈ।
ਪਰ ਸਿੱਖ ਧਰਮ
ਵਿੱਚ ਮਾਸ ਖਾਣ
ਜਾਂ ਨਾ-ਖਾਣ
ਵਿੱਚ ਕੋਈ
ਵਿਤਕਰਾ ਨਹੀਂ।
ਸਿੱਖ ਰਾਜ
ਸਮੇਂ ਮਾਸ (ਝਟਕਾ)
ਸਿੱਖਾਂ ਦੇ
ਲੰਗਰ ਦੀ
ਖੁਰਾਕ ਵਿੱਚ
ਸ਼ਾਮਿਲ ਸੀ।
ਯਹੂਦੀ ਅਤੇ
ਇਸਲਾਮ ਧਰਮਾਂ
ਵਿੱਚ ਮਾਸ
ਭਾਵੇਂ ਜ਼ਰੂਰੀ
ਧਾਰਮਿਕ ਰੀਤੀ
ਵਜੋਂ ਕਬੂਲ
ਕੀਤਾ ਗਿਆ ਹੈ,
ਪਰ ਸਿੱਖਾਂ
ਨੂੰ ਗੁਰੂ
ਸਾਹਿਬਾਂ ਨੇ
ਸਿਆਸੀ ਕਾਰਨਾਂ
ਕਰਕੇ ਕੇਵਲ 'ਕੁੱਠਾ'
ਮਾਸ ਵਰਜਿਤ
ਕਰਾਰ ਦਿੱਤਾ
ਸੀ। ਭਾਵੇਂ ਕਿ
ਅੱਜ ਦੇ
ਹਾਲਾਤਾਂ ਵਿੱਚ
ਇਸ ਬੰਦਿਸ਼ ਦੀ
ਕੋਈ ਮਹੱਤਤਾ
ਨਹੀਂ ਰਹੀ
ਕਿਉਂਕਿ ਸਿਆਸੀ
ਹਾਲਾਤ ਬਿਲਕੁਲ
ਬਦਲ ਚੁੱਕੇ
ਹਨ। ਗੁਰੂ
ਗੋਬਿੰਦ ਸਿੰਘ
ਜੀ ਨੇ ਭਾਰੀ
ਸਵੈਮਾਣ ਨੂੰ
ਜਗਾਉਣ ਲਈ ਅਤੇ
ਹੁਕਮਰਾਨਾਂ ਦੀ
ਗ਼ੁਲਾਮੀ ਨੂੰ
ਪਰਾਂ ਸੁੱਟ ਕੇ 'ਕੁੱਠਾ'
ਬੱਜਰ ਕੁਰਹਿਤ
ਕਰਾਰ ਦਿੱਤਾ
ਸੀ। ਉਨ੍ਹਾਂ
ਸਮਿਆਂ ਵਿੱਚ
ਮੁਗਲ
ਹੁਕਮਰਾਨਾਂ ਨੇ
ਇਹ ਵੀ ਐਲਾਨ
ਕੀਤਾ ਹੋਇਆ ਸੀ
ਕਿ ਕੋਈ ਗੈਰ
ਮੁਸਲਮਾਨ
ਹਿੰਦੁਸਤਾਨੀ
ਸ਼ਸਤਰ (ਹਥਿਆਰ)
ਨਹੀਂ ਰੱਖ
ਸਕਦਾ, ਪਰ ਗੁਰੂ
ਸਾਹਿਬ ਨੇ
ਜਦੋਂ ਆਪਣੀ
ਖਾਲਸਾ ਫੌਜ ਦੀ
ਸਾਜਨਾ ਕੀਤੀ,
ਉਦੋਂ ਹਰ
ਖਾਲਸੇ ਨੂੰ
ਕਿਰਪਾਨ ਦੇ ਕੇ
ਸ਼ਸਤਰਧਾਰੀ
ਹੋਣ ਦਾ ਹੁਕਮ
ਕੀਤਾ। ਭਾਵੇਂ
ਕਿ ਅੱਜ ਅਸੀਂ
ਉਸੇ ਕਿਰਪਾਨ
ਨੂੰ ਕੋਰਟਾਂ
ਵਿੱਚ ਕੇਸ
ਜਿੱਤਣ ਲਈ
ਦਿਖਾਵੇ ਦਾ
ਧਾਰਮਿਕ
ਚਿੰਨ੍ਹ ਦੱਸ
ਕੇ ਕੇਸ ਜਿੱਤ
ਰਹੇ ਹਾਂ। ਇੰਝ
ਲੋਕ
ਸ਼ਸਤਰਧਾਰੀ ਹੋ
ਕੇ ਪਹਿਲਾਂ
ਮਾਨਸਿਕ ਤੌਰ
ਤੇ ਅਜ਼ਾਦ ਹੋਏ,
ਫਿਰ ਲੰਬੇ
ਸੰਘਰਸ਼ ਬਾਅਦ
ਸਮਾਜਿਕ ਤੇ
ਸਿਆਸੀ ਤੌਰ ਤੇ
ਵੀ ਅਜ਼ਾਦ ਹੋ
ਗਏ, ਜਦੋਂ
ਉਨ੍ਹਾਂ ਆਪਣਾ
ਖਾਲਸਾ ਰਾਜ
ਕਾਇਮ ਕਰ ਲਿਆ।
ਗੁਰੂ ਜੀ ਨੇ
ਸਿੱਖਾਂ ਨੂੰ
ਕਿਸੇ ਵੀ ਡਰ,
ਸਹਿਮ, ਦਾਬੇ
ਤੋਂ ਛੁਟਕਾਰਾ
ਪਾਉਣ ਲਈ 'ਸੰਤ
ਸਿਪਾਹੀ' ਬਣਾ
ਕੇ ਜ਼ੁਲਮ ਨੂੰ
ਪਾਸ਼ ਪਾਸ਼ ਹੀ
ਨਹੀਂ ਕੀਤਾ
ਸਗੋਂ 'ਖ਼ਾਲਸਾ
ਕੌਮ' ਨੂੰ
ਖ਼ੁਦਮੁਖ਼ਤਿਆਰ
ਬਣਾ ਦਿੱਤਾ:
ਭਾਂਤਿ
ਭਾਤਿ ਬਨ ਖੇਲ
ਸਿ਼ਕਾਰਾ ਮਾਰੇ
ਰੀਛ ਰੋਝ
ਝੰਕਾਰਾ॥ (ਪੰਥ
ਪ੍ਰਕਾਸ਼, ਰਤਨ
ਸਿੰਘ ਭੰਗੂ)
ਇਤਿਹਾਸਕ
ਸੋਮੇ
ਕੁਝ
ਮਹੱਤਵਪੂਰਣ
ਇਤਿਹਾਸਕ ਸੋਮੇ
ਅਜਿਹੇ ਹਨ,
ਜਿਨ੍ਹਾਂ ਵਿੱਚ
'ਮਾਸ' ਦਾ
ਸਪੱਸ਼ਟ ਜਿ਼ਕਰ
ਆਇਆ ਹੈ।
(ੳ)
ਗੁਰੂ ਕੀਆਂ
ਸਾਖੀਆਂ: ਇਹ
ਪੁਸਤਕ ਭਾਈ
ਸਰੂਪ ਸਿੰਘ ਦੀ
ਲਿਖੀ ਹੋਈ ਹੈ
ਜਿਸਨੇ ਸਾਖੀ
ਨੰਬਰ 110 ਵਿੱਚ
ਲਿਖਿਆ ਹੈ ਕਿ
ਜਦੋਂ ਗੁਰੂ
ਗੋਬਿੰਦ ਸਿੰਘ
ਸਾਹਿਬ,
ਮਾਧੋਦਾਸ ਦੇ
ਡੇਰੇ ਗਏ ਤਾਂ
ਉਥੇ 'ਮਾਸ'
ਪਕਾਇਆ ਗਿਆ.......ਜੋ
ਕੁਝ ਇਸਦੇ
ਡੇਰੇ ਮੇਂ
ਮਿਲਤਾ ਹੈ, ਵੋਹ
ਲੰਗਰ ਮੈਂ ਪਾਇ
ਲੀਆ ਜਾਏ।
ਬੱਕਰੀ ਤੇ ਦੋ
ਉਸਕੇ ਲੇਲੇ
ਹੈਂ, ਔਰ ਕੋਈ
ਵਸਤੂ ਨਹੀਂ।
ਬਸ ਹੁਕਮ ਹੋਨੇ
ਕੀ ਦੇਰ ਸੀ-ਸਿੰਘਾਂ
ਚਾਰੇ ਝਟਕਾਇ
ਕਰ ਲੰਗਰ ਤਿਆਰ
ਕਰਨਾ ਸ਼ੁਰੂ
ਕੀਤਾ"।
(ਅ)
'ਬੰਸਾਵਲੀ
ਨਾਮਾ ਦਸਾਂ
ਪਾਤਸ਼ਾਹੀਆਂ
ਕਾ': ਇਹ ਪੁਸਤਕ
ਭਾਈ ਕੇਸਰ
ਸਿੰਘ ਛਿੱਬਰ
ਦੀ ਹੈ, ਜਿਸਦੇ
ਪੁਰਖੇ ਗੁਰੂ
ਸਾਹਿਬ ਦੇ
ਦੀਵਾਨ ਰਹੇ
ਸਨ। ਗੁਰੂ
ਗੋਬਿੰਦ ਸਿੰਘ
ਸਾਹਿਬ ਨੇ
ਬ੍ਰਾਹਮਣਾਂ ਦੀ
ਸੋਧ ਕਰਨ
ਵਾਸਤੇ ਪਹਿਲਾਂ
ਬ੍ਰਾਹਮਣਾਂ
ਨੂੰ ਝਟਕਾ ਮਾਸ
ਖਵਾਇਆ। ਇਸੇ
ਪੁਸਤਕ ਦੇ
ਸਫ਼ਾ 128-129 ਦੀ
ਵਾਰਤਾ ਸੁਣੋ:
ਸਾਹਿਬ
ਬ੍ਰਹਮ-ਭੋਜ
ਕਰਾਇਆ। ਨਾਲੇ
ਲੁੱਚੀ-ਸੀਰਾ,
ਨਾਲੇ ਮਾਸ
ਪਕਾਇਆ। ਜੋ
ਮਾਸ ਖਾਏ ਦਿਜ,
ਤਿਸ ਦੱਖਣਾ
ਦੇਣੀ ਰੁਪਯਾ।
ਜੋ ਲੁੱਚੀ
ਕਚਉਰੀ ਖਾਏ
ਤਿਸ ਟਕਾ
ਦਿਵਯਾ। 37। ਜੋ
ਮਾਸ ਖਾਏ, ਸੋ ਦਸ
ਰੁਪਯੇ ਦੱਖਣਾ
ਪਾਏ। ਚਾਰ ਆਨੇ
ਤਿਸ ਨੂੰ
ਦੱਖਣਾ, ਜੋ
ਲੁੱਚੀ ਕਚਉਰੀ
ਖਾਏ। ਫੇਰ
ਦੋਨੇ ਕਾਗਤ
ਦੱਖਣਾ ਵਾਲੇ
ਸਾਹਿਬ ਪਾਸ
ਆਏ। ਮਾਸ ਵਾਲਾ
ਛਡਿਆ ਫਾੜ,
ਲੁੱਚੀ ਕਚਉਰੀ
ਵਾਲਾ ਲਿਆ
ਬੋਝੇ ਪਾਏ।39।
ਜੋ ਬ੍ਰਹਮਣ
ਹੋਇ ਕੇ ਮਾਸ
ਖਾਏ, ਸੋ ਰੁਪਯਾ
ਸਉ ਦੱਖਣਾ
ਪਾਏ। ਜੋ
ਲੁੱਚੀ ਕਚਉਰੀ
ਪਾਏ, ਸੋ ਇੱਕ
ਰੁਪਯਾ ਪਾਏ॥41॥
ਗੁਰੂ
ਸਾਹਿਬ ਨੇ
ਬ੍ਰਾਹਮਣਾਂ
ਨੂੰ ਸੰਬੋਧਨ
ਕਰਕੇ ਕਿਹਾ:
ਬਚਨ
ਕਹਿਆ: "ਅਸੀ
ਤੁਸਾਂ ਨੂੰ
ਮਾਸ ਹੈ
ਖਵਾਣਾ।"
ਤਿਨ
ਕਹਿਆ: "ਜੀ ਭਲਾ
ਤੁਸਾਂ ਸਾਨੂੰ
ਮਾਸ ਕਿਉਂ ਹੋ
ਖਵਾਂਦੇ?"
ਬਚਨ
ਕਹਿਆ: "ਅਸੀ
ਬਚਨ ਸ਼ਸਤਰ ਦੇ
ਹਾਂ ਕਮਾਂਦੇ"॥44॥
ਜਦੋਂ
ਦਸਮੇਸ਼ ਪਿਤਾ
ਸਾਹਮਣੇ ਤਿੰਨ
ਬ੍ਰਾਹਮਣਾਂ
ਹਰਿਭਗਵਾਨ,
ਲਛਮੀ ਰਾਮ ਅਤੇ
ਹਰਿਦਾਸ ਨੇ
ਮਾਸ ਖਾਣ ਤੋਂ
ਇਨਕਾਰ ਕੀਤਾ
ਤਾਂ ਸਾਹਿਬਾਂ
ਨੇ ਬਚਨ ਉਚਾਰੇ:
ਬਚਨ
ਕੀਤਾ: "ਇਕੇ
ਤਾਂ ਮਾਸ ਖਾੳ,
ਨਹੀਂ ਤਾਂ
ਪ੍ਰਾਣ ਗਵਾਉ।
ਪਕੜੋ ਇਨ੍ਹਾਂ
ਨੂੰ ਦਿਉ
ਫਾਂਸੀ ਜਾਉ।"
(ੲ)
ਤਸ਼ਰੀਹ-ਉਲ
ਐਕਵਾਮ: ਇਹ
ਫ਼ਾਰਸੀ ਲਿਖਤ
ਬ੍ਰਿਟਿਸ਼
ਲਾਇਬ੍ਰੇਰੀ
ਵਿੱਚ ਨੰਬਰ 2755 (ਾਂ
1599-1606) ਹੇਠ ਪਈ ਹੈ,
ਜਿਸ ਵਿੱਚ
ਝਟਕਾ ਖਾਣ
ਬਾਰੇ ਇਸ
ਤਰ੍ਹਾਂ ਦਰਜ
ਹੈ, ਉਹ (ਸਿੱਖ)
ਹਲਾਲੀ ਮਾਸ
ਨੂੰ
ਘ੍ਰਿਣਾਯੋਗ
ਅਤੇ ਵਰਜਿਤ
ਸਮਝਦੇ ਹਨ ਅਤੇ
ਝਟਕਾ ਮਾਸ
ਛਕਦੇ ਹਨ
ਅਰਥਾਤ ਕਿਸੇ
ਵੀ ਜਾਨਵਰ ਦਾ
ਮਾਸ ਜੋ ਉਹ
ਤਲਵਾਰ ਨਾਲ
ਝਟਕਾਉਂਦੇ ਹਨ।
(ਸ)
ਸਰੀਆਰੁਲ-ਮੁਤਾਖ਼ਰੀਨ:
ਇਸ ਫ਼ਾਰਸੀ
ਲਿਖਤ ਦਾ ਕਰਤਾ
ਮੁਨਸ਼ੀ ਮੀਰ
ਗੁਲਾਮ ਹੁਸੈਨ
ਖ਼ਾਨ ਹੈ ਜੋ
ਗੜ੍ਹੀ ਵਿੱਚ
ਘਿਰੇ ਹੋਏ
ਬਾਬਾ ਬੰਦਾ
ਸਿੰਘ ਬਹਾਦਰ
ਬਾਰੇ ਲਿਖਦਾ
ਹੈ, ਅਬਦੁਲ
ਸਮੱਦ ਖ਼ਾਨ
ਬਾਹਰੋਂ ਘੇਰਾ
ਪਾਉਣ ਵਿੱਚ
ਜੁਟਿਆ ਹੋਇਆ
ਸੀ ਤੇ ਅਨਾਜ ਦਾ
ਇੱਕ ਦਾਣਾ ਵੀ
ਕਿਲ੍ਹੇ ਅੰਦਰ
ਨਹੀਂ ਸੀ ਜਾਣ
ਦਿੰਦਾ। ਜਦ
ਘੇਰਾ ਬਹੁਤ
ਦੇਰ ਲੰਮਾ ਹੋ
ਗਿਆ, ਦਾਣਿਆਂ
ਦੇ ਕੋਠੇ ਮੁੱਕ
ਗਏ, ਖਾਣ ਪੀਣ
ਨੂੰ ਕੁਝ ਨਹੀਂ
ਰਿਹਾ ਤੇ ਘਿਰੇ
ਹੋਏ ਆਦਮੀ
ਬਹੁਤ ਸਨ ਤਾਂ
ਉਨ੍ਹਾਂ ਨੇ
ਮਜ਼ਬੂਰ ਹੋ ਕੇ
ਗਊਆਂ, ਘੋੜੇ ਤੇ
ਗਧੇ ਮਾਰ ਕੇ ਖਾ
ਲਏ ਸਨ।
ਪ੍ਰਾਚੀਨ
ਪੰਥ ਪ੍ਰਕਾਸ਼:
ਮੱਸੇ ਰੰਘੜ ਦਾ
ਸਿਰ ਵੱਢਣ
ਵਾਲੇ ਭਾਈ
ਮਹਿਤਾਬ ਸਿੰਘ
ਦੇ ਪੋਤੇ ਭਾਈ
ਰਤਨ ਸਿੰਘ
ਭੰਗੂ ਆਪਣੇ
ਗ੍ਰੰਥ
ਪ੍ਰਾਚੀਨ ਪੰਥ
ਪ੍ਰਕਾਸ਼ ਵਿੱਚ
ਲਿਖਦੇ ਹਨ ਕਿ
ਸਿੱਖਾਂ ਵਿੱਚ
ਸਭ ਤੋਂ
ਪਹਿਲਾਂ ਮਾਸ
ਖਾਣ ਦੀ ਮਨਾਹੀ
ਬੰਦਾ ਸਿੰਘ
ਬਹਾਦਰ ਨੇ
ਕੀਤੀ ਸੀ
ਕਿਉਂਕਿ ਉਹ
ਇੱਕ ਵੈਸ਼ਨਵ
ਵੈਰਾਗੀ ਤੋਂ
ਸਿੰਘ ਬਣਿਆ ਸੀ,
ਭੰਗੂ ਅਨੁਸਾਰ
ਇਸੇ ਕਰਕੇ
ਬਹੁਤ ਸਿੰਘ
ਉਸਦਾ ਸਾਥ ਛੱਡ
ਗਏ ਸਨ, ਭਾਵੇਂ
ਕਿ ਜਦੋਂ
ਗੁਰਦਾਸ ਨੰਗਲ
ਦੀ ਗੜੀ ਵਿੱਚ
ਬਾਬਾ ਬੰਦਾ
ਸਿੰਘ ਬਹਾਦਰ
ਘਿਰ ਗਏ ਸਨ, ਉਸ
ਵਕਤ ਉਸਦੇ
ਸਾਥੀ ਸਿੰਘਾਂ
ਨੇ ਆਪਣੀ ਜਾਨ
ਬਚਾਉਣ ਲਈ ਕੁਝ
ਹੋਰ ਨਾ ਮਿਲਣ
ਤੇ ਘੋੜੇ,
ਗਾਵਾਂ ਆਦਿ ਦਾ
ਮਾਸ ਵੀ ਖਾਧਾ
ਸੀ।
ਸ:
ਭੰਗੂ ਅਨੁਸਾਰ
ਜਦੋਂ ਗੁਰੂ
ਗੋਬਿੰਦ ਸਿੰਘ
ਜੀ ਨੇ 1699 ਦੀ
ਵੈਸਾਖੀ ਨੂੰ
ਖਾਲਸਾ ਫੌਜ ਦੀ
ਸਿਰਜਨਾ ਕੀਤੀ
ਤਾਂ ਹੋਰ
ਉਪਦੇਸ਼ਾਂ ਨਾਲ
ਇਹ ਉਪਦੇਸ਼ ਵੀ
ਦਿੱਤਾ ਸੀ:
ਕਰ
ਝਟਕੇ ਬਕਰਨ ਕੋ
ਖਾਯੋ।
ਮੁਰਦੇ
ਕੁਠੈ ਨਿਕਟ ਨ
ਜਾਯੋ।
ਇਸੇ
ਤਰ੍ਹਾਂ ਉਹ
ਮਾਛੀਵਾੜੇ ਦੇ
ਪ੍ਰਸੰਗ ਵਿੱਚ
ਲਿਖਦੇ ਹਨ:
ਇਕ
ਦਿਨ ਗੁਰ
ਬੱਕਰੋ
ਮੰਗਵਾਯੋ।
ਸਿੰਘਨ ਤੈ
ਝਟਕੋ ਕਰਵਾਯੋ।
ਜਿਮ ਸਤਿਗੁਰ
ਝਟਕੋ ਕਰਿ
ਖਾਵਹਿ। ਸੁਟ
ਸੰਖੀ ਘਰ ਤੁਰਕ
ਗਿਰਾਵਹਿ।
ਭਾਈ
ਭੰਗੂ ਬਾਬਾ
ਬੰਦਾ ਸਿੰਘ
ਬਹਾਦਰ ਨੂੰ
ਗੁਰੂ ਸਾਹਿਬ
ਵਲੋਂ ਮਿਲਣ
ਜਾਣ ਵਾਲੇ
ਪ੍ਰਸੰਗ ਵਿੱਚ
ਲਿਖਦੇ ਹਨ:
ਤਿਸ
ਕੋ ਬੱਕਰੇ
ਸਿੰਘਨ ਘਾਏ।
ਕਾਟ ਕੂਟ ਦਏ
ਦੇਗਨ ਪਾਏ।
ਮਹਿਮਾ
ਪ੍ਰਕਾਸ਼: ਭਾਈ
ਸਰੂਪ ਦਾਸ
ਭੱਲਾ ਆਪਣੇ
ਗ੍ਰੰਥ ਮਹਿਮਾ
ਪ੍ਰਕਾਸ਼ ਵਿੱਚ
ਲਿਖਦਾ ਹੈ ਕਿ
ਗੁਰੂ ਨਾਨਕ
ਸਾਹਿਬ ਜਦੋਂ
ਉਦਾਸੀਆਂ ਤੇ
ਸਨ ਤਾਂ ਇੱਕ
ਦਿਨ ਰਸਤੇ
ਵਿੱਚ ਕਿਸੇ ਨੇ
ਗੁਰੂ ਸਾਹਿਬ
ਨੂੰ ਹਿਰਨ ਦਾ
ਮਾਸ ਭੇਟ ਕੀਤਾ,
ਜੋ ਉਨ੍ਹਾਂ ਨੇ
ਪਿਆਰ ਨਾਲ
ਛਕਿਆ।
ਅਤਿ
ਸੁੰਦਰ ਕਰਿ
ਪ੍ਰੇਮ ਬਨਾਯਾ।
ਹਰਨ ਮਾਸ ਤਿਆਰ
ਕਰਿ ਲਯਾਯਾ।
ਨਿਰਖ ਭਾਵ
ਬਾਬੇ ਜੀ
ਲੀਨਾ। ਅਜਗਰ
ਬ੍ਰਿਤਿ ਭੋਗ
ਤਬ ਕੀਨਾ।
ਇਸੇ
ਗ੍ਰੰਥ ਵਿੱਚ
ਇੱਕ ਹੋਰ
ਜਗ੍ਹਾ ਇਸ
ਤਰ੍ਹਾਂ ਵੀ
ਲਿਖਿਆ ਮਿਲਦਾ
ਹੈ:
ਗਾਂਵ
(ਪਿੰਡ) ਤੇ ਸਿੱਖ
ਕੋਊ ਤਹਿ ਆਯਾ।
ਆਗਯਾ ਭਈ ਮਛਲੀ
ਤਲ ਲਿਆਯਾ।
ਸਤਿਗੁਰ ਤਹਾਂ
ਕੀਨ ਪ੍ਰਸਾਦਿ।
ਦਯਾਲ ਹੋਇ
ਕਹਯੋ ਭਲੋ
ਸੁਆਦ।
ਅਠਾਰਵੀਂ
ਸਦੀ ਦੇ ਰਹਿਤਨਾਮੇ
ਸਿੱਖ
ਪ੍ਰੀਭਾਸ਼ਾ
ਅਸਲੋਂ ਜੀਵਨ-ਮਰਿਆਦਾ
(ਚੱਜ-ਅਚਾਰ) ਹੀ
ਹੈ, ਜਿਸ
ਅਨੁਸਾਰ ਸਿੱਖ
ਨੇ ਆਪਣਾ ਜੀਵਨ
ਗੁਜ਼ਾਰਨਾ ਹੈ।
ਸਿੱਖ ਧਰਮ
ਸਰੀਰਕ ਤੇ
ਰੂਹਾਨੀ
ਰਹੁਰੀਤ ਦਾ
ਸੰਗਮ ਹੈ।
ਸਿੱਖ ਨੇ ਆਪਣੀ
ਜਿ਼ੰਦਗੀ ਵਿੱਚ
ਉਹ ਹੀ ਕਰਮ
ਕਰਨੇ ਹਨ,
ਜਿਨ੍ਹਾਂ
ਅਨੁਸਾਰ ਆਤਮਿਕ,
ਮਾਨਸਿਕ ਤੇ
ਸਰੀਰਕ ਵਿਕਾਸ
ਹੁੰਦਾ ਹੋਵੇ।
ਝਟਕਾ (ਮਾਸ)
ਸਿੱਖਾਂ ਲਈ
ਕੇਵਲ ਹਿੰਮਤ
ਕਾਇਮ ਰੱਖਣ
ਵਜੋਂ ਲੋੜੀਂਦੀ
ਖ਼ੁਰਾਕ ਵਿੱਚ
ਸ਼ਾਮਲ ਹੈ।
ਹੁਣ ਲੰਗਰ
ਵਿੱਚ ਮਾਸ
ਨਹੀਂ ਬਣਦਾ
ਕਿਉਂਕਿ ਉਥੇ
ਸ਼ਾਕਾਹਾਰੀ ਵੀ
ਲੰਗਰ ਛਕਦੇ ਹਨ,
ਜਿਨ੍ਹਾਂ ਵਿੱਚ
ਬਹੁਤੇ ਲੋਕ
ਦੂਜੇ ਧਰਮਾਂ
ਨੂੰ ਮੰਨਣ
ਵਾਲੇ ਹੁੰਦੇ
ਹਨ ਜਿਵੇਂ
ਹਿੰਦੂ,
ਮੁਸਲਮਾਨ,
ਬੋਧੀ, ਜੈਨੀ
ਆਦਿ। ਗੁਰੂ
ਸਾਹਿਬ ਨੇ ਤਾਂ
ਸਪੱਸ਼ਟ ਕਰ
ਦਿੱਤਾ ਹੈ ਕਿ 'ਜੀਆ
ਕਾ ਆਹਾਰ ਜੀਅ
ਖਾਣਾ'।